GO Train at night.

Celebrate Vaisakhi with GO!

GO Train at night.

Celebrate Vaisakhi with GO!

Celebrate Vaisakhi with GO!

Published: Nov 1, 2023

ਕਹਿੰਦੇ ਹੁੰਦੇ ਹਨ ਕਿ ‘ਖੁਸ਼ੀਆਂ ਬੀਜੋ, ਹਾਸੇ ਉਗਣਗੇ’। ਅਤੇ ਸਾਲ ਦਾ ਇਹ ਸਮਾਂ ਹੈ ਆਪਣੇ ਹਿੱਸੇ ਦੇ ਹਾਸੇ-ਖੇੜਿਆਂ ਦੀ ਵਾਢੀ ਕਰਨ ਦਾ। ਸਿਰਫ ਗੱਡੇ ਭਰ ਕੇ ਨਹੀਂ ਸਗੋਂ ਰੇਲਗੱਡੀਆਂ ਭਰ ਕੇ ਹਾਸੇ ਅਤੇ ਖੁਸ਼ੀਆਂ ਆਪਣੇ ਘਰ ਲਿਆਓ! ਆਪ ਸਭ ਨੂੰ GO ਟਰਾਂਸਿਟ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ।

ਸਿੱਖਾਂ ਲਈ ਸਭ ਨਾਲੋ ਵੱਧ ਅਹਿਮ ਤਿਉਹਾਰ, ਵਿਸਾਖੀ, ਵਾਢੀ ਦੀਆਂ ਖੁਸ਼ੀਆਂ ਮਨਾਉਣ ਦਾ ਸਮਾਂ ਹੁੰਦਾ ਹੈ। ਜਿਸ ਵਿੱਚ ਕਿਸਾਨ ਸੀਜ਼ਨ ਦੌਰਾਨ ਹੋਈ ਭਰਪੂਰ ਫ਼ਸਲ ਲਈ ਸ਼ੁਕਰਾਨਾ ਕਰਦੇ ਹਨ। ਵਿਸਾਖੀ ਦੇ ਇਹਨਾਂ ਜਸ਼ਨਾਂ ਵਿੱਚ ਭਾਈਚਾਰਕ ਦਾਅਵਤਾਂ, ਸ਼ੁਕਰਾਨੇ ਵਜੋਂ ਗੁਰਦੁਆਰਿਆਂ ਦੀਆਂ ਫੇਰੀਆਂ ਅਤੇ ਨਗਰ ਕੀਰਤਨ ਦੇ ਨਾਲ-ਨਾਲ ਜੋਸ਼ੀਲੇ ਮੇਲੇ ਖੇਤੀਬਾੜੀ ਦੀ ਭਰਪੂਰਤਾ ਅਤੇ ਮੌਸਮ ਦਾ ਅਨੰਦ ਨੂੰ ਦਰਸਾਉਂਦੇ ਹਨ।

ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਜਸ਼ਨਾਂ ਵਿੱਚੋਂ ਇੱਕ ਹੋਣ ਦੇ ਨਾਤੇ, ਵਿਸਾਖੀ ਸਮਾਂ ਹੈ ਸਾਰਿਆਂ ਦੇ ਲਈ ਆਪਣੇ ਮਨਪਸੰਦ ਲੋਕਾਂ ਨਾਲ ਜਸ਼ਨ ਮਨਾਉਣ ਅਤੇ ਢੋਲ ਦੀ ਥਾਪ ਤੇ ਨੱਚਣ-ਗਾਉਣ ਦਾ। ਕਿਉਂਕਿ ਰਵਾਇਤੀ ਢੋਲ ਅਤੇ ਭੰਗੜੇ ਤੋਂ ਬਿਨਾਂ ਵਿਸਾਖੀ ਦਾ ਜਸ਼ਨ ਪੂਰਾ ਕਿਵੇਂ ਹੋ ਸਕਦਾ ਹੈ? ਪੰਜਾਬੀਆਂ ਦਾ ਹਰਮਨ ਪਿਆਰਾ ਭੰਗੜਾ, ਜੀਵੰਤ ਸੰਗੀਤ, ਉਤਸ਼ਾਹ ਅਤੇ ਆਪਣੇ ਰੰਗੀਨ ਪਹਿਰਾਵੇ ਰਾਹੀਂ ਪੰਜਾਬੀ ਜੀਵਨ ਅਤੇ ਸੱਭਿਆਚਾਰ ਨੂੰ ਦਰਸਾਉਂਦਾ ਹੈ। ਭੰਗੜਾ ਪੰਜਾਬੀ ਭਾਈਚਾਰਕ ਵਿਲੱਖਣਤਾ ਅਤੇ ਮਾਣ ਨੂੰ ਵਧਾਵਾ ਦੇਣ ਦੇ ਨਾਲ-ਨਾਲ ਸੱਭਿਆਚਾਰਕ ਪਛਾਣ ਨੂੰ ਵੀ ਸੁਰੱਖਿਅਤ ਰੱਖਦਾ ਹੈ। ਵਿਸਾਖੀ ਦੇ ਇਹਨਾਂ ਜਸ਼ਨਾਂ ਵਿੱਚ ਤੋਹਫ਼ੇ, ਫੈਂਸੀ ਕੱਪੜੇ ਅਤੇ ਬਹੁਤ ਸਾਰੇ ਸੁਆਦਲੇ ਖਾਣਿਆਂ ਦੀ ਵੀ ਇੱਕ ਬੜੀ ਅਹਿਮ ਭੂਮਿਕਾ ਹੈ।

ਇਸ ਖੁਸ਼ੀਆਂ ਦੇ ਮੌਕੇ ਤੇ ਜੇਕਰ ਤੁਸੀਂ ਕਿਤੇ ਘੁੰਮਣ-ਫਿਰਨ ਜਾਣਾ ਹੋਵੇ ਜਾਂ ਕਿਸੇ ਐਸੇ ਥਾਂ ਜਾਣਾ ਚਾਹੁੰਦੇ ਹੋਵੋ ਜਿੱਥੇ ਰੌਣਕ-ਮੇਲਾ ਹੈ, ਉੱਥੇ ਪਹੁੰਚਣ ਲਈ ਇੱਕ ਸੁਵਿਧਾਜਨਕ ਅਤੇ ਕਿਫਾਇਤੀ ਤਰੀਕਾ, GO Transit ਹੈ।

ਖਾਲਸਾ ਡੇਅ ਪਰੇਡ ਵਿੱਚ ਜਾਓ!

Vaisakhi24PUN

ਕੀ ਤੁਸੀਂ ਖਾਲਸਾ ਡੇਅ ਪਰੇਡ ਵਿੱਚ ਸ਼ਾਮਲ ਹੋ ਰਹੇ ਹੋ? ਖਾਲਸਾ ਡੇਅ ਪਰੇਡ ਟੋਰਾਂਟੋ ਵਿੱਚ ਤੀਸਰੀ ਸਭ ਤੋਂ ਵੱਡੀ ਪਰੇਡ ਹੈ, ਜੋ ਸਿੱਖ ਨਵੇਂ ਸਾਲ ਅਤੇ 1699 ਵਿੱਚ ਸਿੱਖ ਭਾਈਚਾਰੇ ਦੀ ਸਥਾਪਨਾ ਦਾ ਜਸ਼ਨ ਮਨਾਉਂਦੀ ਹੈ। ਟੋਰਾਂਟੋ ਵਿੱਚ, ਓਨਟਾਰੀਓ ਸਿੱਖਸ ਐਂਡ ਗੁਰਦੁਆਰਾਜ਼ ਕੌਂਸਲ (OSGC) ਇੱਕ ਸਾਲਾਨਾ ਪਰੇਡ ਦਾ ਆਯੋਜਨ ਕਰਦੀ ਹੈ, ਜਿਸਦੀ ਸ਼ੁਰੂਆਤ ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਗਰਾਉਂਡਸ ਤੋਂ ਹੋ ਅਤੇ ਪੂਰਬ ਵਲ ਲੇਕਸ਼ੋਰ ਬੁਲੇਵਾਰਡ ਦੇ ਤੁਰਦਿਆਂ ਸਮਾਪਤੀ ਟੋਰਾਂਟੋ ਸਿਟੀ ਹਾਲ ਤੇ ਜਾ ਕੇ ਹੁੰਦੀ ਹੈ।

ਕਦੋਂ: 28 ਅਪ੍ਰੈਲ, 2024 - ਦੁਪਹਿਰ 1 ਵਜੇ ਤੋਂ 3:30 ਵਜੇ ਤੱਕ

ਕਿੱਥੇ: ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਗਰਾਉਂਡਸ, ਐਗਜ਼ੀਬਿਸ਼ਨ ਪਲੇਸ, 100 ਪ੍ਰਿੰਸੇਜ਼ ਬੁਲੇਵਾਰਡ, ਟੋਰਾਂਟੋ, ਓਨਟਾਰੀਓ M6K 3C3

ਲਾਗਤ: ਮੁਫ਼ਤ

GO ਨਾਲ ਉੱਥੇ ਪਹੁੰਚ: ਖ਼ਾਸ ਖ਼ਬਰ! ਖਾਲਸਾ ਡੇਅ ਪਰੇਡ ਦੀ ਸ਼ੁਰੂਆਤ ਐਗਜ਼ੀਬਿਸ਼ਨ ਗੋ ਸਟੇਸ਼ਨ ਤੋਂ ਕੁਝ ਹੀ ਕਦਮਾਂ ਦੀ ਦੂਰੀ ਤੇ ਹੁੰਦੀ ਹੈ!

Learn More!

ਹਰ ਜਸ਼ਨ ਲਈ ਬੱਚਤ!

ਜਦੋਂ ਤੁਸੀਂ ਆਪਣੇ ਅਜ਼ੀਜ਼ਾਂ ਨਾਲ ਵਿਸਾਖੀ ਜਾਂ ਖਾਲਸਾ ਡੇਅ ਦੇ ਜਸ਼ਨਾਂ ਦੀ ਤਿਆਰੀ ਕਰ ਰਹੇ ਹੋ, ਤਾਂ ਸਾਡੇ GO ਟ੍ਰਾਂਜ਼ਿਟ ਦੇ ਕਿਰਾਇਆਂ ਬਾਰੇ ਵੀ ਜਾਣੋ ਤਾਂ ਜੋ ਤੁਸੀਂ ਆਪਣੇ ਲਈ ਸਭ ਤੋਂ ਸੁਵਿਧਾਜਨਕ ਅਤੇ ਕਿਫਾਇਤੀ ਤਰੀਕੇ ਦੀ ਚੋਣ ਕਰ ਸਕੋ!

ਇਹ ਨਾ ਭੁੱਲੋ ਕਿ, 12 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚੇ ਸਾਰੀਆਂ GO ਟ੍ਰੇਨਾਂ ਅਤੇ ਬੱਸਾਂ 'ਤੇ ਹਮੇਸ਼ਾ ਮੁਫ਼ਤ ਸਵਾਰੀ ਕਰਦੇ ਹਨ!

ਵੀਕਡੇਅ ਗਰੁੱਪ ਪਾਸ:

- 2 ਲੋਕਾਂ ਲਈ $30, 3 ਲੋਕਾਂ ਲਈ $40, 4 ਲੋਕਾਂ ਲਈ $50, ਅਤੇ 5 ਲੋਕਾਂ ਲਈ $60

- ਹਫ਼ਤੇ ਦੇ ਦਿਨ (ਸੋਮਵਾਰ-ਸ਼ੁੱਕਰਵਾਰ) 'ਤੇ ਯਾਤਰਾ ਲਈ ਵੈਧ

- ਦੋਸਤਾਂ ਨਾਲ ਘੁੰਮਣ-ਫਿਰਨ ਜਾਂ ਪਰਿਵਾਰ ਨਾਲ ਮੁਲਾਕਾਤਾਂ ਲਈ ਬੇਹੱਦ ਵਧੀਆ

- ਔਨਲਾਈਨ ਖਰੀਦੋ ਅਤੇ ਆਪਣੀ ਯਾਤਰਾ ਤੋਂ ਸਿਰਫ 5 ਮਿੰਟ ਪਹਿਲਾਂ ਆਪਣੇ ਸਮਾਰਟਫੋਨ ਨਾਲ ਐਕਟੀਵੇਟ ਕਰੋ

- ਹੁਣੇ ਆਪਣੇ ਗਰੁੱਪ ਪਾਸ ਲਵੋ!

Buy your GO Transit E-Tickets Now!